|
ਮੈਨੂੰ ਇਉਂ ਲੱਗਿਆ ਜਸਵੰਤ ਸਿੰਘ ਜ਼ਫਰ ਪੜ੍ਹ ਕੇ ਵੀ ਜੇ ਉਹਨੇ ਕਿੰਨੀਂ ਪਾਸੀਂ ਲੱਤਾਂ ਫਸਾਈਆਂ ਨੇ ਤਾਂ ਭਾਈ ਪੰਜਾਬੀ ਪਿਆਰਿਆਂ ਲਈ ਮਾਣ ਵਾਲੀ ਗੱਲ ਐ। ਨਿੱਤ ਪਾਠ ਕਰਕੇ ਨਹੀਂ ਪਤਾ ਲੱਗਿਆ ਸੀ। ਬਹੁਤ ਚਾਨਣ ਹੋਇਆ ਗੁਰਬਾਣੀ ਦੇ ਮਨੋਹਰ ਵਿਚਾਰਾਂ ਬਾਰੇ ਕਿ ਨਾਨਕ ਸਾਇਰ ਇਵ ਕਹਿਆ ਤੇ ਗੁਰੂ ਸਾਹਿਬਾਂ ਨੇ ਕੁਦਰਤ ਨੂੰ ਮਿਤਰ ਪਿਆਰੇ ਵਾਂਗ ਮੋਹ ਜਤਾ ਕੇ ਬਖਸ਼ਿੰਦਗੀ ਦਾ ਰਾਹ ਦਿੱਤਾ ਬਦਲਾ ਲੈਣ ਦਾ ਨਹੀਂ। ਪ੍ਰੋਫੈਸਰ ਪੂਰਨ ਸਿੰਘ ਨੇ ਸੋਹਣਾ ਪੰਜਾਬ ਸਿਰਜਣ ਦੀ ਕਲਾ ਆਪਣੇ ਰੱਬ ਰਾਹੀਂ ਗੁਰਬਾਣੀ ਦੇ ਵਿਗਿਆਨ ਤੇ ਤਰਕ ਨੂੰ ਵਿਚਾਰ ਕੇ ਸਾਡੇ ਤੱਕ ਪਹੁੰਚਾਈ, ਮੈਨੂੰ ਇਉਂ ਲੱਗਿਆ ਜਸਵੰਤ ਸਿੰਘ ਜ਼ਫਰ ਪੜ੍ਹ ਕੇ। ਮੇਰੇ ਰਾਮ ਜੀਓ ਪੰਜਾਬ ਦਾ ਜੁੜਨਾ ਫੈਲਣਾ ਦੱਸਦਾ ਹੈ ਕਿ ਰਾਣੇ ਦੀ ਵੀ ਦਾੜੀ ਹੁਣ ਕਾਲਿਓਂ ਚਿੱਟੀ ਹੋ ਗਈ ਐ ਸੋ ਜਾਣ ਦੇ ਮੈਨੂੰ ਮੇਰੀ ਪੜ੍ਹਾਈ ਲਈ ਸੋਹਣੇ ਪਾਠਕ ਤੇ ਲੇਖਕ ਜ਼ਫਰ ਕੋਲ। ਘੁਲੀ ਹੋਈ ਸਿਆਹੀ ਨਾਲ ਲਿਖਣਾ ਖ਼ੂਬ ਆਉਂਦਾ ਹੈ ਜਸਵੰਤ ਸਿੰਘ ਜ਼ਫਰ ਨੂੰ। ਉਹਦੀ ਆਬੂ ਦੀ ਯਾਤਰਾ ਅਧੂਰੀ ਹੋ ਕੇ ਵੀ ਸੰਪੂਰਨ ਹੈ। ਉਹਦੀ ਕਿਤਾਬ ਮੈਨੂੰ ਇਉਂ ਲੱਗਿਆ ਜੜ੍ਹਾਂ ਤੋਂ ਚੋਰੀ ਜਿਉਂਣ ਤੋਂ ਬਚਾਵੇਗੀ ਤੇ ਪਾਠਕ ਬਾਰੀ ਕੋਲ ਬੈਠ ਕੇ ਪੰਜਾਂ ਪਾਣੀਆਂ ਦੀ ਖ਼ੈਰ ਮੰਗੇਗਾ ਤੇ ਇਹ ਕਿਤਾਬ ਆਪਣੀ ਬੋਲੀ ਰਾਹੀਂ ਆਪਣੀ ਤਰੱਕੀ ਦਾ ਰਾਹ ਦੇਵੇਗੀ। ਇਹ ਸਿਰਫ਼ ਮੇਰੇ ਸ਼ੁਭ ਪ੍ਰੇਮ ਦੇ ਬੋਲ ਨਹੀਂ ਹਨ ਮੇਰੇ ਅੰਦਰਲੇ ਪਾਠਕ ਦੇ ਨਿੱਜੀ ਤੇ ਖਰੇ ਵਿਚਾਰ ਹਨ।
-ਰਾਣਾ ਰਣਬੀਰ
Publisher Chetna Parkashan Pages Year ISBN cover |
| Rs 150.00 |
|
Add to Cart
Quantity

0 Reviews: