| Mahanyatra is a Gurbachan's collection of experiences about Punjabi community, which he had during his Journeys to various parts of England, America and Canada for thirty years. ਗੁਰਬਚਨ ਦੀ ਵਾਰਤਕ ਵਿੱਚ ਇੱਕ ਤਪਸ਼ ਹੁੰਦੀ ਹੈ। ਇਸ ਤਪਸ਼ ਦਾ ਸੇਕ ਮਹਾਂਯਾਤਰਾ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। 'ਏਨਾ ਮੁਡਿਆਂ ਜਲਦੀ ਮਰ ਜਾਣਾ' ਦੀ ਅਗਲੀ ਕੜੀ ਵਜੋਂ ਮਹਾਂਯਾਤਰਾ ਦੇ ਮਹਾਂ-ਸੰਸਾਰ ਨੂੰ ਜਾਣਨ ਲਈ ਇਹ ਕਿਤਾਬ ਪੜ੍ਹਨੀ ਪਵੇਗੀ। ਕਿਤਾਬ ਮਹਾਂਯਾਤਰਾ ਪਿਛਲੇ ਤੀਹ ਸਾਲਾਂ ਚ ਕੀਤੀਆਂ ਗੁਰਬਚਨ ਦੀਆਂ ਬਦੇਸ਼ੀ ਲਟੋਰੀਆਂ ਦੀ ਉਪਜ ਹੈ। ਜੂਨ 1984 ਦੇ ਸ਼ੁਰੂ ਵਿਚ ਉਹ ਪਹਿਲੀ ਵੇਰ ਇੰਡੀਆ ਤੋਂ ਬਾਹਰ ਗਿਆ - ਇੰਗਲੈਂਡ। ਕਿਤਾਬ ਦੇ ਪਹਿਲੇ ਹਿੱਸੇ ਦੇ ਲੇਖ ਪੈਰਿਸ ਦੇ ਅਨੁਭਵਾਂ ਬਾਰੇ ਹਨ। 1995 ਵਿਚ ਉਹ ਚਾਰ ਮਹੀਨੇ ਤੱਕ ਯੌਰਪ, ਕੈਨੇਡਾ, ਅਮਰੀਕਾ ਘੁੰਮਦਾ ਰਿਹਾ। ਉਸ ਲੰਮੀ ਘੁਮੱਕੜੀ ਤੋਂ ਬਾਅਦ ਕਈ ਵੇਰ ਅਮਰੀਕਾ/ਕੈਨੇਡਾ ਗਿਆ। ਹਰ ਵੇਰ ਉੱਤਰੀ ਅਮਰੀਕਾ ਦੇ ਪੂਰਵੀ ਤੱਟ (ਨਿਊਯੌਰਕ/ਟਰਾਂਟੋ) ਤੋਂ ਪੱਛਮੀ ਤੱਟ (ਕੈਲਿਫੋਰਨੀਆ/ਵੈਨਕੂਵਰ) ਤੱਕ ਦਾ ਗੇੜਾ ਲਗਾਇਆ। ਅਮਰੀਕਾ ਦੇ ਵਾਸ਼ਿੰਗਟਨ, ਬਾਲਟੀਮੋਰ, ਸ਼ਿਕਾਗੋ, ਮਿਲਵਾਕੀ, ਕੈਲਿਫੋਰਨੀਆ ਅਤੇ ਕੈਨੇਡਾ ਦੇ ਕੈਲਗਰੀ, ਅਡਮੰਟਨ, ਵਿੱਨੀਪੈਗ, ਕੈਮਲੂਪਸ, ਮੋਂਟ੍ਰੀਆਲ, ਆਟਵਾ ਸ਼ਹਿਰਾਂ ਚ ਘੁੰਮਿਆ - ਅਕਸਰ ਗ੍ਰੇਅਹਾਊਂਡ ਕੋਚ ਰਾਹੀਂ, ਕਦੇ ਕਦਾਈਂ ਹਵਾਈ ਜਹਾਜ਼, ਕਾਰ ਜਾਂ ਰੇਲ ਗੱਡੀ ਰਾਹੀਂ। ਇਕ ਵੇਰ ਕੈਲਿਫੋਰਨੀਆ ਤੋਂ ਟਰਾਂਟੋ ਤੱਕ 18-ਪਹੀਏ ਟਰੱਕ ਰਾਹੀਂ ਸਫ਼ਰ ਕੀਤਾ, ਪੂਰੇ ਢਾਈ ਦਿਨ ਟਰੱਕ ਅਮਰੀਕਾ ਦੀਆਂ ਸੜਕਾਂ ਗਾਹੁੰਦਾ ਰਿਹਾ ਤੇ ਉਹ ਡਰਾਈਵਰ ਕੈਬਿਨ 'ਚ ਚਾਲਕ ਨਾਲ ਬੈਠਾ ਬਾਹਰ ਦਾ ਨਜ਼ਾਰਾ ਦੇਖਦਾ ਰਿਹਾ। Language/ਭਾਸ਼ਾ Punjabi/ਪੰਜਾਬੀ Publisher/ਪ੍ਰਕਾਸ਼ਕ Avis Publications/ਐਵਿਸ ਪਬਲਿਕੇਸ਼ਨਜ਼ Pages 336 Year 2015 ISBN 9789384402617 cover/ਜਿਲਦ Hard Cover/ਪੱਕੀ ਜਿਲਦ |
| Rs 480.00 |
|
Add to Cart
Quantity


0 Reviews: